Pali Bhupinder Singh

plays






Pyaasa Kaa

ਪਿਆਸਾ ਕਾਂ


One Act
Punjabi
2009
First Staged in 2009

ਭਾਰਤ ਜਦੋਂ ਦਾ ‘ਇੰਡੀਆ’ ਹੋ ਗਿਆ ਹੈ, ਵਿਦਿਆ ਉਦੋਂ ਤੋਂ ‘ਐਜੂਕੇਸ਼ਨ’ ਹੋ ਗਈ ਹੈ। ਇਹ ‘ਵਿਦਿਆ ਵੀਚਾਰੀ ਤਾਂ ਪਰਉਪਕਾਰੀ’ ਵਾਲੀ ਐਜੂਕੇਸ਼ਨ ਹਰਗਿਜ਼ ਨਹੀਂ। ਬੜੇ ਮਾਣ ਨਾਲ ਬਜ਼ਾਰਵਾਦੀਆਂ ਨੇ ਇਸ ਨਾਲ ‘ਪ੍ਰੋਫ਼ੈਸ਼ਨਲ’ ਵਿਸ਼ੇਸ਼ਸ਼ਣ ਲਾ ਦਿੱਤਾ ਹੈ। ਹੁਣ ਇਹ ਮੁੱਨ ਨਹੀਂ ਸਿਰਜਦੀ। ਮੁੱਲ ਵੱਟਦੀ ਹੈ। ਪਰ ਉਹ ਜਿਨ੍ਹਾਂ ਨੇ ਕਦੇ, ਅਜ਼ਾਦੀ ਨੂੰ ਇਕ ਮੁੱਲ ਸਮਝਿਆ ਸੀ ਅਤੇ ਇਸ ਮੁੱਲ ਨੂੰ ਅਦਾ ਕਰਨ ਲਈ ਆਪਣੀ ਸਾਰੀ ਜ਼ਿੰਦਗੀ ਲੇਖੇ ਲਾ ਦਿੱਤੀ ਸੀ, ਅੱਜ ਉਹ ਚੌਂਕ ਵਿਚ ਠੱਗੇ ਜਿਹੇ ਖੜੇ ਹਨ। ਅਜ਼ਾਦੀ, ਪੂਰਨ ਸਵਰਾਜ ਅਤੇ ਸਮਾਜਵਾਦ ਵਰਗੇ ਕਿੰਨੇ ਹੀ ਸੁਪਨੇ ਸਨ, ਜਿਹੜੇ ਐਮਰਜੈਂਸੀ ਵਰਗੇ ਹਾਦਸਿਆਂ ਨਾਲ ਟਕਰਾ ਕੇ ਚੂਰ ਹੋ ਗਏ। ਸਿੱਟੇ ਵਜੋਂ ਹੁਣ ਉਹ ਆਪਣੇ ਭਵਿੱਖ ਦੀ ਲਾਸ਼ ਆਪਣੇ ਮੋਢਿਆਂ ’ਤੇ ਚੁੱਕੀ ਗਲੋਬ ਦੁਆਲੇ ਘੁੰਮ ਰਹੇ ਹਨ। ਪਾਲੀ ਭੁਪਿੰਦਰ ਸਿੰਘ ਦਾ ਇਹ ਨਾਟਕ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਦੇ ਵਿਦਿਆ-ਪ੍ਰਬੰਧ ਦੇ ਪ੍ਰਸੰਗ ਵਿਚ ਗੰਭੀਰ ਵਿਸ਼ਲੇਸ਼ਣ ਕਰਦਾ ਹੈ। ਇਹ ‘ਇਕ ਪਾਤਰੀ ਨਾਟ-ਵਿਧਾ’ ਦੇ ਅਨੁਰੂਪ ਲਿਖਿਆ ਗਿਆ ਇਕ ਪ੍ਰਯੋਗਾਤਮਕ ਨਾਟਕ ਹੈ, ਜਿਸ ਵਿਚੋਂ ਪਾਲੀ ਦਾ ਆਪਣਾ ਅੰਦਾਜ਼ ਅਤੇ ਤਿੱਖੇ ਵਿਅੰਗ ਦੀ ਰੁਚੀ ਝਲਕਦੀ ਹੈ।

View Photos




Leeran Di Guddi

ਲੀਰਾਂ ਦੀ ਗੁੱਡੀ


One Act
Punjabi
2007
First Staged in 2007

ਲੀਰਾਂ ਦੀਆਂ ਗੁੱਡੀ ਆਂ ਘੜ-ਘੜ ‘ਘਰ-ਘਰ’ ਦੀ ਖੇਡ ਖੇਡਦੀ ਸ਼ਾਹਿਦਾਂ ਨੂੰ ਨਹੀਂ ਸੀ ਪਤਾ ਕਿ ਅਸਲ ਜ਼ਿੰਦਗੀ ਵਿਚ ਇਹ ਖੇਡ ਖੇਡਣੀ ਕਿੰਨੀ ਮੁਸ਼ਕਿਲ ਹੈ। ਵਿਆਹ ਦੇ ਕਈ ਸਾਲ ਬਾਅਦ ਵੀ ਜਦ ਉਸਦੀ ਕੁੱਖ ਹਰੀ ਨਹੀਂ ਹੁੰਦੀ ਤਾਂ ਉਸਦੀ ਕੁੱਖ ਤੇ ‘ਔਂਤਰੀ’ ਹੋਣ ਦਾ ਫੱਟਾ ਲਾ ਕੇ ਘਰੋਂ ਕੱਢ ਦਿੱਤਾ ਜਾਂਦਾ ਹੈ। ਮਰਨ ਲਈ ਉਹ ਕਿਸੇ ਨਦੀ ਨਾਲੇ ਵਿਚ ਛਾਲ ਮਾਰ ਦਿੰਦੀ ਹੈ ਪਰ ਰੁੜ੍ਹ ਕੇ ਇਕ ਭਾਰਤੀ ਜ਼ੇਲ੍ਹ ਵਿਚ ਪਹੁੰਚ ਜਾਂਦੀ ਹੈ, ਜਿੱਥੇ ਉਸ ਨਾਲ ਮਰਦ-ਸੁਰੱਖਿਆ ਕਰਮਚਾਰੀ ਜ਼ਬਰਦਸਤੀ ਕਰਦੇ ਹਨ। ਵਿਡੰਬਣਾ ਇਹ ਕਿ ਉਹ ਕੁੱਖੋਂ ਹੋ ਜਾਂਦੀ ਹੈ। ਹੁਣ ਉਸਦਾ ਵਿਰੋਧਾਭਾਸ ਇਹ ਹੈ ਕਿ ਕੁੱਖ ਨਾਜਾਇਜ਼ ਹੈ ਪਰ ਹੈ ਉਸਦੇ ਇਕ ਔਰਤ ਹੋਣ ਦਾ ਸਬੂਤ। ਅੰਤ ਉਹ ਇਸਨੂੰ ਰੱਖਣ ਦਾ ਫ਼ੈਸਲਾ ਕਰਦੀ ਹੈ। ਕਿਉਂਕਿ ਉਹ ਇਕ ਸਵਾਲ ਜੰਮਣਾ ਚਾਹੁੰਦੀ ਹੈ ਕਿ ਆਖ਼ਿਰ ਇਕ ਔਰਤ ਦੀ ਕੁੱਖ ਉਪਰ ਉਸਦਾ ਆਪਣਾ ਵੀ ਕੋਈ ਅਧਿਕਾਰ ਹੈ ਕਿ ਨਹੀਂ।






Ik Kudi Zindgi Udeekdi Hai

ਇਕ ਕੁੜੀ ਜ਼ਿੰਦਗੀ ਉਡੀਕਦੀ ਹੈ


One Act
Punjabi
2005
First Staged in 2005

A Girl is Waiting for the Life - There are mentally sick people who are on the lookout for young school girls to make them prey to their animal behavior. They get scot free after committing the sin but the innocent target bears and lives the pain and agony forever. A girl goes through the same torture but she refuses to succumb and decides to come upfront instead of hiding. She feels that if there is someone who would marry her then he would first know the truth about her tragedy.

ਸਮਾਜ ਅੰਦਰ ਕਾਮ-ਕੁੰਠਾ ਗ੍ਰਸਤ ਬਿਮਾਰ ਮਾਨਸਿਕਤਾ ਵਾਲੇ ਲੋਕ ਅੰਨ੍ਹੇ-ਸ਼ਿਕਾਰੀਆਂ ਵਾਂਗ ਭੱਜੇ ਫਿਰਦੇ ਹਨ ਤੇ ਸਕੂਲ ਪੜ੍ਹਦੀਆਂ ਛੋਟੀਆਂ ਬੱਚੀਆਂ ਉਨ੍ਹਾਂ ਲਈ ‘ਸਾਫ਼ਟ-ਟਾਰਗੇਟ’ ਹਨ। ਉਹ ਕਦੇ ਨਹੀਂ ਜਾਣ ਸਕਦੇ ਕਿ ਉਨ੍ਹਾਂ ਦੀ ਹਵਸ ਦੀ ਖੇਡ ਤਾਂ ਚੰਦ ਕੁ ਮਿਨਟਾਂ ਵਿਚ ਮੁੱਕ ਜਾਂਦੀ ਹੈ ਪਰ ਜਿਸ ਮਸੂਮ ਨਾਲ ਉਹ ਅਜਿਹਾ ਕਰਦੇ ਹਨ, ਉਹ ਰੋਜ਼-ਰੋਜ਼ ਇਸ ਖੇਡ ਦਾ ਦਰਦ ਹੰਢਾਉਂਦੇ ਹਨ। ਉਮਰ ਭਰ... ਜਦ ਤੱਕ ਕੋਈ ਉਨ੍ਹਾਂ ਦੇ ਮਰ੍ਹਮ ਨੂੰ ਮਹਿਸੂਸ ਕਰਨ ਵਾਲਾ ਨਹੀਂ ਆ ਜਾਂਦਾ। ਬਚਪਨ ਵਿਚ ਇਸ ਕੁੜੀ ਨਾਲ ਅਜਿਹੀ ਹੀ ਅਣਹੋਣੀ ਹੋ ਗਈ ਸੀ। ਹੁਣ ਉਸਦੀ ਜ਼ਿਦ ਹੈ, ਉਹ ਇਸ ਗੱਲ ਨੂੰ ਛੁਪਾਵੇਗੀ ਨਹੀਂ। ਜੇ ਕਿਸੇ ਨੇ ਉਸ ਨਾਲ ਵਿਆਹ ਕਰਵਾਉਣਾ ਹੈ ਤਾਂ ਇਹ ਗੱਲ ਜਾਣਦਿਆਂ ਹੀ ਕਰਵਾਵੇ...






Ghar Gum Hai

ਘਰ ਗੁੰਮ ਹੈ


One Act
Punjabi
2004
First Staged in 2004

The House is Missing - A girl of 14 yrs is missing and the entire family is on the lookout. When she returns its revealed that it’s not she but for her the home is lost. The elders are oblivious to the problems of the children resulting in kids being ignored. The play highlights a very serious issue that is of sexual abuse of children in their own homes and that too by their own relations.

ਚੌਦਾਂ ਕੁ ਸਾਲ ਦੀ ਨਾਇਕਾ ਘਰ ਨਹੀਂ ਮੁੜੀ ਤੇ ਸਾਡਾ ਟੱਬਰ ਉਸਨੂੰ ਲੱਭਣ ਲਈ ਭੱਜ-ਨੱਠ ਕਰ ਰਿਹਾ ਹੈ। ਜਦ ਉਹ ਮੁੜਦੀ ਹੈ ਤਾਂ ਪਤਾ ਲਗਦਾ ਹੈ, ਉਹ ਨਹੀਂ, ਉਸ ਲਈ ਘਰ ਗੁਆਚ ਗਿਆ ਹੈ। ਵੱਡਿਆਂ ਨੂੰ ਆਪਣੀਆਂ ਹੀ ਗੰੁਝਲਾਂ ਦੀ ਪਈ ਹੈ ਤੇ ਇੱਧਰ ਛੋਟੇ ਇਸ ਕਰੂਰ ਦੁਨੀਆਂ ਵਿਚ ਦੂਜਿਆਂ ਦੇ ਰਹਮੋ-ਕਰਮ ਤੇ ਹਨ। ਨਾਟਕ ਸਮਾਜ ਦੀ ਇਕ ਖ਼ਤਰਨਾਕ ਗੁੰਝਲ ਵੱਲ ਸੰਕੇਤ ਕਰਦਾ ਹੈ। ਘਰਾਂ ਵਿਚ ਛੋਟੀਆਂ ਬੱਚੀਆਂ ਦਾ ਸਰੀਰਕ ਸੋਸ਼ਣ ਹੋ ਰਿਹਾ ਹੈ। ਉਹ ਵੀ ਆਪਣੇ ਹੀ ਰਿਸ਼ਤੇਦਾਰਾਂ ਵੱਲੋਂ।






Main Fer Aawanga

ਮੈਂ ਫਿਰ ਆਵਾਂਗਾ


One Act
Punjabi
2004
First Staged in 2004

I will be Back - Bhagat Singh who is generally taken as a leader is shown as a superhero in the play who is alive in our hearts as an ideology. If politics is to be shown the door then we need to keep this ideology called Bhagat Singh aflame. By doing this the villains in polity can be given a blow.

ਭਗਤ ਸਿੰਘ, ਜਿਸਨੂੰ ਆਮ ਤੌਰ ਤੇ ਇਕ ਨੇਤਾ ਸਮਝ ਲਿਆ ਜਾਂਦਾ ਹੈ, ਨਾਟਕ ਵਿਚ ਇਕ ਅਜਿਹੇ ਮਹਾਂਨਾਇਕ ਦੇ ਤੌਰ ਤੇ ਵੇਖਿਆ ਗਿਆ ਹੈ, ਜੋ ਮਰ ਕੇ ਵੀ ਇਕ ਸੰਕਲਪ ਰੂਪ ਵਿਚ ਜਿੰਦਾ ਹੈ ਤੇ ਸਾਡੇ ਅੰਦਰ ਰਮ ਰਿਹਾ ਹੈ। ਜੇ ਰਾਜਨੀਤੀ ਦੇ ਦੰਭ ਨੂੰ ਨੰਗਾ ਕਰਨਾ ਚਾਹੁੰਦੇ ਹੋ ਤਾਂ ਇਸ ਭਗਤ ਸਿੰਘ ਨੂੰ ਅਵਾਜ਼ ਦੇਣ ਦੀ ਲੋੜ ਹੈ, ਉਹ ਸ਼ਰਤੀਆ ਸਾਡੇ ਨਾਲ ਆ ਖੜੇਗਾ ਤਾਂ ਕਿ ਖ਼ਲਨਾਇਕ ਦੀ ਭਾਜੀ ਮੋੜੀ ਜਾ ਸਕੇ...






They Want To Say Something

ਇਨ੍ਹਾਂ ਨੇ ਕੁਝ ਕਹਿਣਾ ਹੈ


One Act
Punjabi
2003
First Staged in 2003

They Want to Say Something - Parents dream and desire that their children get well educated and carve a niche for themselves .But in reality it is their unrequited desires that they want to live through them. By doing so they forget that their children have dreams of their own. Play holds a clear message for parents that they should listen to their children too. The play was first staged in 2011 with the name 'Me and my story' and it has also been adapted into a movie named 'Stupid Seven'.

ਮਾਪਿਆਂ ਦੀ ਖ਼ਾਹਿਸ਼ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਪੜ੍ਹ-ਲਿਖ ਕੇ ਕੁਝ ਬਣਨ ਪਰ ਆਮ ਤੌਰ ਤੇ ਉਨ੍ਹਾਂ ਦੀਆਂ ਅਜਿਹੀਆਂ ਖ਼ਾਹਿਸ਼ਾਂ ਉਨ੍ਹਾਂ ਦੇ ਆਪਣੇ ਅਧੂਰੇ ਰਹਿ ਗਏ ਸੁਪਨੇ ਹੁੰਦੇ ਹਨ। ਉਹ ਜੋ ਆਪ ਨਹੀਂ ਬਣ ਸਕੇ ਹੁੰਦੇ, ਬੱਚਿਆਂ ਨੂੰ ਬਣਾ ਕੇ ਆਪਣੇ ਅਧੂਰੇ ਸੁਪਨੇ ਤੇ ਅਰਮਾਨਾਂ ਨੂੰ ਪੂਰਾ ਕਰਨਾ ਲੋਚਦੇ ਹਨ। ਉਹ ਭੁੱਲ ਜਾਂਦੇ ਹਨ, ਬੱਚਿਆਂ ਦੇ ਆਪਣੇ ਵੀ ਕੋਈ ਸੁਪਨੇ ਹੁੰਦੇ ਹਨ। ਨਾਟਕ ਦਾ ਸੁਨੇਹਾ ਹੈ, ਇਨ੍ਹਾਂ ਦੀ ਵੀ ਸੁਣੋ ! ਇਹ ਨਾਟਕ ਬਾਅਦ ਵਿੱਚ 2011 ਵਿੱਚ ਥੋੜ੍ਹੇ ਵਿਸਤਾਰ ਨਾਲ 'ਮੀ ਐਂਡ ਮਾਈ ਸਟੋਰੀ' ਵਜੋਂ ਖੇਡਿਆ ਗਿਆ ਅਤੇ ਇਸੇ ਉੱਤੇ ਫਿਲਮ 'ਸਟੂਪਿਡ ਸੈਵਨ' ਬਣੀ.






Champion

ਚੈਂਪੀਅਨ (ਬਾਲ ਨਾਟਕ)


One Act
Punjabi
2002
First Staged in 2002

Any physical disability is a great suffering but if that physically disabled person is complete from within then he becomes inspiration even for physically abled people. A boy limps due to polio and his classmates do not want to take him along for picnic as he is treated as a burden. Classmates challenge him to compete with the fastest runner of the class. Play is based on a story of ’Hare and Tortoise' and influenced by one of the plays of veteran theater artist Sardar Gursharn Singh.

ਜਿਸਮਾਨੀ ਤੌਰ ਤੇ ਅਧੂਰਾ ਹੋਣਾ ਇਕ ਦੁਖ਼ਾਂਤ ਹੁੰਦਾ ਹੈ ਪਰ ਜੇ ਕੋਈ ਮਾਨਸਿਕ ਤੌਰ ਤੇ ਪੂਰਨ ਹੋਵੇ ਤਾਂ ਉਹ ਸਗੋਂ ਜਿਸਮਾਨੀ ਤੌਰ ਤੇ ਪੂਰਨ ਲੋਕਾਂ ਲਈ ਵੀ ਚਾਨਣ-ਮੁਨਾਰਾ ਬਣ ਜਾਂਦਾ ਹੈ। ਪੋਲੀਓ ਕਾਰਨ ਇਕ ਛੋਟਾ ਬੱਚਾ ਲੰਗੜਾ ਕੇ ਤੁਰਦਾ ਹੈ ਤੇ ਸਕੂਲ ਵਿਚ ਉਸਦੇ ਸਾਥੀ ਉਸਨੂੰ ਭਾਰ ਸਮਝਦੇ ਹੋਏ ਪਿਕਨਿਕ ਤੇ ਨਾਲ ਨਹੀਂ ਲੈ ਕੇ ਜਾਣਾ ਚਾਹੁੰਦੇ। ਉਸ ਅੱਗੇ ਸ਼ਰਤ ਰੱਖੀ ਜਾਂਦੀ ਹੈ ਕਿ ਉਹ ਪਹਿਲਾਂ ਕਲਾਸ ਦੇ ਸਭ ਤੋਂ ਤੇਜ਼ ਮੁੰਡੇ ਨੂੰ ਰੇਸ ਵਿਚ ਹਰਾ ਕੇ ਦਿਖਾਵੇ। ਕਛੂਏ ਤੇ ਖ਼ਰਗੋਸ਼ ਦੀ ਮਿੱਥ ਉਪਰ ਅਧਾਰਿਤ ਇਸ ਨਾਟਕ ਦਾ ਆਈਡੀਆ ਸਰਦਾਰ ਗੁਰਸ਼ਰਨ ਸਿੰਘ ਦੇ ਇਕ ਪੁਰਾਣੇ ਨਾਟਕ ਤੋਂ ਪ੍ਰਭਾਵਿਤ ਹੈ।






Sirjana

ਸਿਰਜਣਾ


One Act
Punjabi
1999
First Staged in 1999

The Creation - To recreate a humanity is a woman's forte. By doing this she creates not only a child but humankind. But it is ironical that her creation is gender biased. By negating the entire process and meaning of procreation, this male chauvinistic society wants to see the humanity only in the form of man. It is believed that only man can support and lead the family. Unfortunately, this creator mother is never considered to be a successor. The play with an entire female star cast is phenomenal to watch.

ਔਰਤ ਦਾ ਕਰਮ ਹੈ ਸਿਰਜਣਾ। ਆਪਣੀ ਕੁੱਖ ਅੰਦਰ ਆਪਣੇ ਮਰਦ ਦਾ ਭਰੂਣ ਸਾਂਭ ਕੇ ਉਹ ਸਿਰਫ਼ ਇਕ ਔਲਾਦ ਨਹੀਂ, ਮਾਨਵਤਾ ਨੂੰ ਜੰਮਦੀ ਹੈ। ਪਰ ਉਸਦਾ ਮਰਦ ਤੇ ਮਰਦ ਨਾਲ ਜੁੜਿਆ ਆਲਾ ਦੁਆਲਾ ਉਸਦੀ ਜੰਮੀ ਮਾਨਵਤਾ ਨੂੰ ਸਿਰਫ਼ ਮਰਦ ਰੂਪ ਵਿਚ ਹੀ ਵੇਖਣਾ ਚਾਹੁੰਦਾ ਹੈ। ਕਿਉਂਕਿ ਮਰਦ ਔਲਾਦ ਹੀ ਉਸ ਲਈ ਕੁਝ ਕਮਾ ਸਕਦੀ ਹੈ। ਇਸ ਤਰ੍ਹਾਂ ਪ੍ਰਾਪਰਟੀ ਕਲਚਰ ਵਿਚ ਔਰਤ ਸਿਰਜਣਾ ਤੋਂ ਵਿਸਰਜਣਾ ਬਣ ਜਾਣ ਲਈ ਮਜ਼ਬੂਰ ਹੋ ਰਹੀ ਹੈ। ਸਿਰਫ਼ ਫੀਮੇਲ ਕਾਸਟ ਵਾਲਾ ਇਹ ਨਾਟਕ ਜ਼ਬਰਦਸਤ ਨਾਟਕੀਅਤਾ ਵਾਲੀ ਸਕ੍ਰਿਪਟ ਹੈ।






Mitti Da Bawa

ਮਿੱਟੀ ਦਾ ਬਾਵਾ


One Act
Punjabi
1994
First Staged in 1994

Clay-Toy - This is Pali's one of the famous short plays. The cultural association of Lahore and Amritsar is dying because of hidden political concerns. Natives of both sides are forced to kill each other. This play highlights those reasons which lead to war beyond Delhi-Islamabad disputes. The war which destroys homes, devastates families and kills relationships.

ਪਾਲੀ ਦੇ ਹੋਰ ਚਰਚਿਤ ਨਾਟਕਾਂ ਵਿਚੋਂ ਇਕ ਲਘੂ-ਨਾਟਕ। ਲਹੌਰ ਤੇ ਅਮ੍ਰਿਤਸਰ ਦੀ ਸਭਿਆਚਾਰਕ ਸਾਂਝ ਕਿਸ ਤਰ੍ਹਾਂ ਗੁੱਝੇ ਰਾਜਨੀਤਿਕ ਸਵਾਰਥਾਂ ਕਾਰਨ ਮੁੱਕਦੀ ਜਾ ਰਹੀ ਹੈ। ਕਿਵੇਂ ਦੋ ਪਾਲਿਆਂ ਵਿਚ ਖੜੋਤੇ ਪੰਜਾਬੀ ਇਕ ਦੂਜੇ ਦਾ ਖ਼ੂਨ ਵਹਾਉਣ ਲਈ ਮਜ਼ਬੂਰ ਹਨ, ਨਾਟਕ ਅਜਿਹੇ ਕਾਰਨਾਂ ਵੱਲ ਇਸ਼ਾਰਾ ਕਰਦਾ ਹੈ ਤੇ ਸਿਰਫ਼ ਦਿੱਲੀ-ਇਸਲਾਮਾਬਾਦ ਦੇ ਝਗੜੇ ਤੋਂ ਉਤਾਂਹ ਉੱਠ ਕੇ ਜੰਗ-ਵਿਰੋਧੀ ਰਚਨਾ ਦੀ ਸ਼ਕਲ ਧਾਰਨ ਕਰ ਲੈਂਦਾ ਹੈ। ਅਜਿਹੀ ਜੰਗ, ਜੋ ਘਰ ਤੋੜਦੀ ਹੈ, ਪਰਿਵਾਰਾਂ ਨੂੰ ਉਜਾੜਦੀ ਹੈ ਤੇ ਰਿਸ਼ਤਿਆਂ ਨੂੰ ਮਾਰ ਦਿੰਦੀ ਹੈ।






Jadon Main Siraf Ik Aurat Hundi Han

ਜਦੋਂ ਮੈਂ ਸਿਰਫ ਇੱਕ ਔਰਤ ਹੁੰਦੀ ਹਾਂ


One Act
Punjabi
1990
First Staged in 1990

When I am just a Woman - Beyond the realm of every relation when a woman is just a woman only then a solution seems possible for the crises on her femininity. This play is one of the most discussed and the most staged plays of Pali. The play went through many changes and except Punjabi it has been staged in Hindi, Sanskrit & Marathi. During Delhi riots in 1947 the Hindu hero of the play with his young wife and sister become helpless and needed to take shelter in his Muslim servant's house.

ਰਿਸ਼ਤਿਆਂ ਦੀਆਂ ਪਛਾਣਾਂ ਤੋਂ ਉਤਾਂਹ ਉੱਠ ਕੇ ਜਦ ਇਕ ਔਰਤ ਸਿਰਫ਼ ਔਰਤ ਰਹਿ ਜਾਂਦੀ ਹੈ, ਉਦੋਂ ਹੀ ਉਸਦੀ ਜ਼ਾਤ ਦੇ ਵੱਡੇ ਸੰਕਟਾਂ ਦਾ ਸਮਾਧਾਨ ਸੰਭਵ ਹੈ। ਇਹ ਪਾਲੀ ਦੇ ਬਹੁ-ਚਰਚਿਤ ਅਤੇ ਬਹੁ-ਮੰਚਿਤ ਨਾਟਕਾਂ ਵਿਚੋਂ ਇਕ ਹੈ। ਅਨੇਕ ਤਬਦੀਲੀਆਂ ਵਿਚੋਂ ਲੰਘਿਆ ਇਹ ਨਾਟਕ ਪੰਜਾਬੀ ਤੋਂ ਇਲਾਵਾ ਹਿੰਦੀ, ਸੰਸਕ੍ਰਿਤ ਅਤੇ ਮਰਾਠੀ ਵਿਚ ਵੀ ਖੇਡਿਆ ਜਾ ਚੁੱਕਾ ਹੈ। ਸੰਤਾਲੀ ਦੀ ਮਾਰ-ਕਾਟ ਦੌਰਾਨ ਇਕ ਹਿੰਦੂ ਨਾਇਕ ਆਪਣੀ ਜਵਾਨ ਬੀਵੀ ਤੇ ਭੈਣ ਸਮੇਤ ਆਪਣੇ ਮੁਸਲਮਾਨ ਨੌਕਰ ਦੇ ਘਰ ਸ਼ਰਨ ਲੈਣ ਲਈ ਮਜ਼ਬੂਰ ਹੋ ਜਾਂਦਾ ਹੈ ਤੇ ਫਿਰ...






Zahar

ਜਹਿਰ


One Act
Punjabi
1988
First Staged in 1988

The Poison - Distrust is venomous for relationship but in fact, it is an eternal truth of every relationship. We are so much scared of this venom that we do not even like to talk about it. Here, play depicts the experience when four of the characters decide to experiment with this poisonous human emotion.

ਰਿਸ਼ਤਿਆਂ ਵਿਚ ਅਵਿਸ਼ਵਾਸ ਇਕ ਜ਼ਹਿਰ ਦਾ ਕੰਮ ਕਰਦਾ ਹੈ ਪਰ ਇਹ ਹਰ ਰਿਸ਼ਤੇ ਦੀ ਅਟੱਲ ਸੱਚਾਈ ਹੈ। ਇਸ ਜ਼ਹਿਰ ਤੋਂ ਡਰਦਿਆਂ ਅਸੀਂ ਇਸ ਬਾਰੇ ਗੱਲ ਤੱਕ ਨਹੀਂ ਕਰਨਾ ਚਾਹੁੰਦੇ ਪਰ ਕੀ ਹੁੰਦਾ ਹੈ ਜਦ ਚਾਰ ਪਾਤਰ ਇਸ ਜ਼ਹਿਰ ਨੂੰ ਪੀਣ ਦਾ ਪ੍ਰਯੋਗ ਕਰਨ ਤੇ ਉਤਰ ਆਉਂਦੇ ਹਨ।






Lok-Natak

ਲੋਕ-ਨਾਟਕ


One Act
Punjabi
1988
First Staged in 1988

Folk-Play - There is a years’ long struggle between power and art. In every era power tries to buy an artist and in every era artist fights against the power. Whereas money & respect are strengths of power and people are the strengths of artist. This play is written in folk play genre which is very close to an ancient Indian play tradition.

ਸੱਤਾ ਅਤੇ ਕਲਾ ਦੀ ਲੜਾਈ ਬਹੁਤ ਪੁਰਾਣੀ ਹੈ। ਹਰ ਯੁੱਗ ਵਿਚ ਸੱਤਾ ਕਲਾਕਾਰ ਨੂੰ ਖਰੀਦਣ ਦੀ ਕੋਸ਼ਿਸ਼ ਕਰਦੀ ਹੈ ਤੇ ਹਰ ਯੁੱਗ ਅੰਦਰ ‘ਕਲਾਕਾਰ’ ਸੱਤਾ ਨਾਲ ਵਿਰੋਧ ਸਿਰਜ ਲੈਂਦਾ ਹੈ। ਜਿੱਥੇ ਸੱਤਾ ਦੀ ਤਾਕਤ ਪੈਸਾ ਅਤੇ ਸਨਮਾਨ ਹਨ, ਉੱਥੇ ‘ਕਲਾਕਾਰ’ ਦੀ ਤਾਕਤ ਉਸਦੇ ਲੋਕ ਹਨ। ਲੋਕ-ਨਾਟਕ ਸ਼ੈਲੀ ਵਿਚ ਲਿਖਿਆ ਗਿਆ ਇਹ ਨਾਟਕ ਪ੍ਰਾਚੀਨ ਭਾਰਤੀ ਨਾਟ-ਪਰੰਪਰਾਵਾਂ ਦੇ ਨੇੜੇ ਹੈ।






Is Chowk To Shahar Disda Hai

ਇਸ ਚੌਂਕ ਤੋਂ ਸ਼ਹਿਰ ਦਿਸਦਾ ਹੈ


One Act
Punjabi
1986
First Staged in June 1987

You Can See the City from this Crossing - In this era of technology, worth of human values has been decreased and when the time asks one's actual worth, then human becomes meager than a dog in the hands of destiny. When Human gets fed up with the commercialization of life then he gets ready to auction himself even....

ਇਸ ਕੰਪਿਊਟਰ ਯੁੱਗ ਅੰਦਰ ਮਨੁੱਖੀ ਸੰਸਕਾਰਾਂ ਦੀ ਕੀਮਤ ਇੰਨੀ ਘੱਟ ਗਈ ਹੈ ਕਿ ਜਦ ਜ਼ਿੰਦਗੀ ਦੇ ਚੌਂਕ ਵਿਚ ਉਨ੍ਹਾਂ ਦੀ ਬੋਲੀ ਲਗਦੀ ਹੈ ਤਾਂ ਕੀਮਤ ਇਕ ਪਾਲਤੂ ਕੁੱਤੇ ਤੋਂ ਵੀ ਘੱਟ ਪੈਂਦੀ ਹੈ। ਜ਼ਿੰਦਗੀ ਦੇ ਬਜ਼ਾਰ ਬਣ ਜਾਣ ਤੋਂ ਮਿਸਟਰ ਆਦਮੀ ਇੰਨਾ ਉਕਤਾ ਗਿਆ ਹੈ ਕਿ ਉਹ ਖ਼ੁਦ ਨੂੰ ਵੇਚਣ ਤੇ ਉਤਰ ਆਉਂਦਾ ਹੈ....